ਬੁਢਲਾਡਾ 27 ਫਰਵਰੀ (ਦਸਤਕ ਪੰਜਾਬ) :ਮਾਨਯੋਗ ਹਾਈਕੋਰਟ ਦੇ ਹੁਕਮ ਜਾਰੀ ਹੋਣ ਤੋਂ 1 ਮਹੀਨਾ ਬੀਤ ਜਾਣ ਮਗਰੋਂ ਵੀ ਈਟੀਟੀ 6635 ਅਧਿਆਪਕਾਂ ਦੀਆਂ ਤਨਖਾਹਾਂ ਫ਼ਿਕਸ ਨਾ ਹੋਣ ਕਰਕੇ ਲਗਾਤਾਰ ਲੇਟ ਕੀਤੀਆਂ ਜਾ ਰਹੀਆਂ ਹਨ। ਬਲਾਕ ਦਫ਼ਤਰਾਂ ਵੱਲੋਂ ਵੀ ਜਿਲ੍ਹਾ ਦਫ਼ਤਰਾਂ ਦੇ ਹੁਕਮਾਂ ਨੂੰ ਅਣਗੌਲਿਆ ਕਰਨਾ, ਸਹੀ ਸਮੇਂ ਤੇ ਜਿਲ੍ਹਾ ਦਫ਼ਤਰ ਨਾਲ ਤਾਲਮੇਲ ਕਰਕੇ ਸਹੀ ਰਿਪੋਰਟ ਪੇਸ਼ ਨਾ ਕਰਨਾ ਵੀ ਤਨਖਾਹਾਂ ਦੇ ਲੇਟ ਹੋਣ ਦੇ ਮੁੱਖ ਕਾਰਨ ਹਨ। ਈਟੀਟੀ 6635 ਅਧਿਆਪਕ ਯੂਨੀਅਨ ਦੇ ਆਗੂ ਵਾਰ- ਵਾਰ ਬਲਾਕ ਅਤੇ ਜਿਲ੍ਹਾ ਦਫ਼ਤਰਾਂ ਦੇ ਚੱਕਰ ਲਾ – ਲਾ ਕੇ ਹੰਭ ਗਏ ਹਨ। ਇਸਤੋਂ ਪਹਿਲਾਂ 2 ਵਾਰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਨੂੰ ਵੀ ਇਸ ਸਬੰਧੀ ਮਿਲ ਕੇ ਮੰਗ ਪੱਤਰ ਦਿੱਤਾ ਜਾ ਚੁੱਕਿਆ ਹੈ। ਪਰ ਅਜੇ ਤੱਕ 1 ਮਹੀਨਾ ਬੀਤ ਜਾਣ ਤੋਂ ਬਾਅਦ ਵੀ ਕੋਈ ਵਾਜਬ ਹੱਲ ਨਹੀਂ ਕੱਢਿਆ ਗਿਆ। ਉਹਨਾਂ ਕਿਹਾ ਕਿ ਛੇਵੇਂ ਕਮਿਸ਼ਨ ਦੀ ਲੜਾਈ ਲਗਾਤਾਰ ਜਾਰੀ ਰਹੇਗੀ ਸੰਘਰਸ਼ ਕਰਦੇ ਰਹਾਂਗੇ ਇਸ ਲਈ ਹੁਣ ਈਟੀਟੀ 6635 ਅਧਿਆਪਕ ਯੂਨੀਅਨ ਸੂਬਾ ਕਮੇਟੀ ਨੇ ਆਨਲਾਈਨ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਜੇਕਰ 3 ਮਾਰਚ 2026 ਤੱਕ ਕੋਈ ਸਾਰਥਕ ਹੱਲ ਨਹੀਂ ਕੀਤਾ ਜਾਦਾ ਤਾਂ 5 ਮਾਰਚ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਆਨਲਾਈਨ ਮੀਟਿੰਗ ਵਿੱਚ ਸੂਬਾ ਪ੍ਰਧਾਨ ਦੀਪਕ ਕੰਬੋਜ, ਸ਼ਲਿੰਦਰ ਕੰਬੋਜ਼, ਕੁਲਦੀਪ ਖੋਖਰ, ਨਿਰਮਲ ਜ਼ੀਰਾ, ਰਵਿੰਦਰ ਕੰਬੋਜ, ਰਾਜ ਸੁਖਵਿੰਦਰ ਸਿੰਘ, ਜੱਗਾ ਬੋਹਾ, ਮਨਦੀਪ ਬਟਾਲਾ, ਬੂਟਾ ਮਾਨਸਾ, ਦੇਸ ਰਾਜ ,ਸੁਮਿਤ ਕੰਬੋਜ਼,ਦਾਨਿਸ਼ ਭੱਟੀ ਅਤੇ ਦੀਪ ਬਨਾਰਸੀ ਆਗੂ ਹਾਜ਼ਰ ਰਹੇ।
3 ਮਾਰਚ ਤੱਕ ਤਨਖਾਹਾਂ ਫ਼ਿਕਸ ਨਹੀਂ ਹੁੰਦੀਆਂ ਤਾਂ ਘੇਰਿਆ ਜਾਵੇਗਾ DPI ਦਫ਼ਤਰ- ਈਟੀਟੀ 6635 ਯੂਨੀਅਨ ਛੇਵੇਂ ਪੇ ਕਮਿਸ਼ਨ ਦੀ ਲੜਾਈ ਲਗਾਤਾਰ ਜ਼ਾਰੀ ਰਹੇਗੀ