ਮਾਨਸਾ, 27 ਫਰਵਰੀ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ ਵਿਚ 01 ਮਾਰਚ, 2026 ਨੂੰ ਹੋਣ ਵਾਲੀ 9ਵੀਂ ਅਤੇ 11ਵੀਂ ਸ਼੍ਰੇਣੀ ਦੇ ਦਾਖਲੇ ਦੀ ਪ੍ਰਵੇਸ਼ ਪ੍ਰੀਖਿਆ ਲਈ ਬਣਾਏ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਹੁਕਮ ਵਿਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਮਾਨਸਾ ਵੱਲੋਂ ਇਸ ਦਫ਼ਤਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ ਵਿਚ 9ਵੀਂ ਅਤੇ 11ਵੀਂ ਸ਼੍ਰੇਣੀ ਦੇ ਦਾਖਲੇ ਲਈ ਵਿਦਿਆਰਥੀਆਂ ਦੀ ਪ੍ਰਵੇਸ਼ ਪ੍ਰੀਖਿਆ 01 ਮਾਰਚ, 2026 ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 02 ਵਜੇ ਤੱਕ ਜ਼ਿਲ੍ਹਾ ਮਾਨਸਾ ‘ਚ ਬਣਾਏ ਪ੍ਰੀਖਿਆ ਕੇਂਦਰਾਂ ਵਿਚ ਕਰਵਾਈ ਜਾ ਰਹੀ ਹੈ।
ਇੰਨ੍ਹਾਂ ਨਿਰਧਾਰਤ ਪ੍ਰੀਖਿਆ ਕੇਂਦਰਾਂ ਵਿਚ ਸ.ਸ.ਸ. (ਕੁੜੀਆਂ) ਸਰਦੂਲਗੜ੍ਹ, ਸ.ਸ.ਸ. ਕੋਟੜਾ ਕਲਾਂ, ਐੱਸ.ਐੱਮ.ਐੱਸ.ਐੱਫ.ਐੱਫ. ਸ.ਸ.ਸ. ਭੰਮੇ ਕਲਾਂ, ਸ.ਸ.ਸ. (ਕੁੜੀਆਂ) ਬੋਹਾ, ਸ੍ਰੀ ਹਿੱਤ-ਅਭਿਲਾਸ਼ੀ ਸਰਵ ਹਿੱਤਕਾਰੀ, ਸ.ਸ. ਵਿੱਦਿਆ ਮੰਦਰ, ਬੁਢਲਾਡਾ, ਸ਼ਹੀਦ ਉਦੇ ਸਿੰਘ ਸ.ਸ.ਸ. (ਮੁੰਡੇ) ਖਿਆਲਾ ਕਲਾਂ, ਆਰੀਆ ਸ.ਸ. ਸਕੂਲ, ਆਰੀਆ ਸਮਾਜ ਵਾਲੀ ਗਲੀ ਮਾਨਸਾ, ਮਾਈ ਨਿੱਕੋ ਦੇਵੀ ਮਾਡਲ ਸ.ਸ. ਸਕੂਲ, ਮਾਨਸਾ, ਸ.ਸ.ਸ. ਮੀਰਪੁਰ ਕਲਾਂ, ਸ.ਸ.ਸ. ਬਰੇਟਾ, ਸ.ਸ.ਸ. ਭੈਣੀ ਬਾਘਾ, ਸ.ਸ.ਸ. (ਕੁੜੀਆਂ) ਭੀਖੀ, ਸ਼ਹੀਦ ਜਗਸੀਰ ਸਿੰਘ ਸਕੂਲ ਆਫ ਐਮੀਨੈਂਸ, ਬੋਹਾ, ਸ.ਸ.ਸ. (ਕੁੜੀਆਂ) ਬੁਢਲਾਡਾ, ਸੁਤੰਤਰਤਾ ਸੰਗਰਾਮੀ ਸ਼ਾਮ ਸਿੰਘ ਸ.ਸ.ਸ. (ਲੜਕੇ) ਬੁਢਲਾਡਾ, ਸ਼ਹੀਦ ਹਵਲਦਾਰ ਸਿੰਘ ਜੋਗਿੰਦਰ ਸਿੰਘ ਸ.ਸ.ਸ. ਸਮਾਰਟ ਸਕੂਲ, ਦਾਤੇਵਾਸ, ਸ.ਸ.ਸ. ਫੱਤਾ ਮਾਲੋਕਾ, ਸ.ਸ.ਸ. ਝੁਨੀਰ, ਕਾਮਰੇਡ ਜੰਗੀਰ ਸਿੰਘ ਜੋਗਾ, ਸ.ਸ.ਸ. (ਲੜਕੇ) ਜੋਗਾ, ਗਾਂਧੀ ਸੀਨੀਅਰ ਸੈਕੰਡਰੀ ਸਕੂਲ, ਮਾਨਸਾ, ਸ.ਸ.ਸ. (ਕੁੜੀਆਂ) ਮਾਨਸਾ, ਭਾਈ ਬਹਿਲੋ ਸ.ਸ.ਸ. (ਲੜਕੇ) ਫਫੜੇ ਭਾਈ ਕੇ, ਮਨੂੰ ਵਾਟਿਕਾ, ਡੇ ਬੋਰਡਿੰਗ ਪੰਜਾਬੀ ਮੀਡੀਅਮ ਸ.ਸ.ਸ. ਪਿੰਡ ਬੁਢਲਾਡਾ, ਮਾਈ ਭਾਗੋ ਸ.ਸ. ਸਕੂਲ, ਰੱਲਾ, ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕੋਰਟ ਰੋਡ, ਮਾਨਸਾ, ਦਸਮੇਸ਼ ਕਾਨਵੈਂਟ ਸ.ਸ. ਸਕੂਲ, ਸਰਦੂਲਗੜ੍ਹ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦਾਤੇਵਾਸ, ਸ.ਹ.ਸ. ਗੁਰਨੇ ਕਲਾਂ, ਸ.ਹ.ਸ (ਕੁੜੀਆਂ) ਖਿਆਲਾ ਕਲਾਂ, ਅਨਮੋਲ ਪਬਲਿਕ ਸੀਨੀ. ਸੈਕੰਡਰੀ ਸਕੂਲ, ਸਰਦੂਲਗੜ੍ਹ, ਗਿਆਨਦੀਪ ਸੀਨੀ. ਸੈਕੰਡਰੀ ਸਕੂਲ, ਸਰਦੂਲਗੜ੍ਹ, ਸ.ਹ.ਸ. ਬੋੜਾਵਾਲ, ਸ਼ਿਵਾਲਿਕ ਪਬਲਿਕ ਸਕੂਲ, ਸਰਦੂਲਗੜ੍ਹ ਸ਼ਾਮਿਲ ਹਨ।
ਹੁਕਮ ਵਿਚ ਕਿਹਾ ਗਿਆ ਹੈ ਕਿ ਇੰਨ੍ਹਾਂ ਨਿਰਧਾਰਤ ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ 100 ਮੀਟਰ ਦੇ ਘੇਰੇ ਅੰਦਰ ਕਿਸੇ ਵੀ ਵਿਅਕਤੀ/ਵਿਅਕਤੀਆਂ ਵੱਲੋਂ ਨਕਲ ਕਰਵਾਉਣ ਦੇ ਮੰਤਵ ਲਈ ਖੜ੍ਹੇ ਹੋਣ, ਕਿਸੇ ਵੀ ਵਿਅਕਤੀ ਵੱਲੋਂ ਨਾਅਰੇ ਲਗਾਉਣ, ਕਾਨੂੰਨ ਅਤੇ ਵਿਵਸਥਾ ਵਿਚ ਨੁਕਸੇ ਅਮਨ ਪੈਦਾ ਕਰਨ ‘ਤੇ ਮਨਾਹੀ ਰਹੇਗੀ।
ਇਹ ਹੁਕਮ 01 ਮਾਰਚ, 2026 ਲਈ ਲਾਗੂ ਰਹੇਗਾ।