ਹਨੀਮੂਨ ਮਨਾਉਣ ਦੁਬਈ ਗਏ ਪੰਜਾਬ ਦੇ ਜੋੜੇ ਨੇ ਦੱਸਿਆ ਖੌਫਨਾਕ ਮੰਜਰ

 ਸਰਦੂਲਗੜ੍ਹ ਦਾ ਇੱਕ ਨਵ-ਵਿਆਹੁਤਾ ਜੋੜਾ, ਜੋ ਆਪਣੇ ਹਨੀਮੂਨ (Honeymoon) ਲਈ ਦੁਬਈ ਗਿਆ ਸੀ, ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ (Iran Israel War) ਵਿਚਾਲੇ ਉਡਾਣਾਂ ਰੱਦ ਹੋਣ ਕਾਰਨ ਉੱਥੇ ਫਸਿਆ ਹੋਇਆ ਹੈ। ਪਰਿਵਾਰ ਬਹੁਤ ਚਿੰਤਤ ਹੈ ਅਤੇ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਂਦਾ ਜਾਵੇ। ਜੋੜੇ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਰੁਪਿੰਦਰ ਕੌਰ ਵਜੋਂ ਹੋਈ ਹੈ। ਜੋੜੇ ਦਾ ਕਹਿਣਾ ਹੈ ਕਿ ਮਿਜ਼ਾਈਲਾਂ ਦੀ ਆਵਾਜ਼ ਰੁਕ-ਰੁਕ ਕੇ ਸੁਣਾਈ ਦੇ ਰਹੀ ਹੈ, ਜਿਸ ਨਾਲ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਉਨ੍ਹਾਂ ਨੇ ਭਾਰਤ ਵਾਪਸੀ ਲਈ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।

ਗੁਰਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਦੀ ਵਾਪਸੀ ਨੂੰ ਲੈ ਕੇ ਚਿੰਤਾ ‘ਚ ਪਰਿਵਾਰ

ਗੁਰਪ੍ਰੀਤ ਸਿੰਘ ਦੇ ਪਿਤਾ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦਾ ਵਿਆਹ 22 ਫਰਵਰੀ ਨੂੰ ਸੀ। ਉਹ 27 ਫਰਵਰੀ ਨੂੰ ਆਪਣੇ ਹਨੀਮੂਨ ਲਈ ਦੁਬਈ ਗਏ ਸਨ ਅਤੇ 3 ਮਾਰਚ ਨੂੰ ਵਾਪਸ ਆਉਣਾ ਸੀ। ਹਾਲਾਂਕਿ, ਜੰਗ ਵਰਗੀ ਸਥਿਤੀ ਅਤੇ ਉਡਾਣਾਂ ਵਿੱਚ ਵਿਘਨ ਕਾਰਨ, ਉਹ ਦੁਬਈ ਵਿੱਚ ਫਸੇ ਹੋਏ ਹਨ।ਉਨ੍ਹਾਂ ਕਿਹਾ ਕਿ ਪਰਿਵਾਰ ਨੇ ਉਨ੍ਹਾਂ ਨਾਲ ਵੀਡੀਓ ਕਾਲ ਰਾਹੀਂ ਗੱਲ ਕੀਤੀ ਹੈ ਅਤੇ ਉਹ ਸੁਰੱਖਿਅਤ ਹਨ, ਪਰ ਸਥਿਤੀ ਬਾਰੇ ਚਿੰਤਾਵਾਂ ਬਰਕਰਾਰ ਹਨ। ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਭਾਰਤ ਵਾਪਸ ਲਿਆਵੇ।

Dastak Punjab
Author: Dastak Punjab

Leave a Comment