ਬਠਿੰਡਾ ‘ਚ ਅਗ਼ਵਾ ਦੀ ਵਾਰਦਾਤ, ਬੱਚੇ ਛੱਡ ਕੇ ਭੱਜੇ ਮੁਲਜ਼ਮ, ਮਾਪਿਆਂ ‘ਚ ਹੜਕੰਪ

ਬਠਿੰਡਾ ਦੇ ਧੋਬੀ ਵਾਲਾ ਬਸਤੀ ਵਿੱਚ ਤਿੰਨ ਬੱਚਿਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ, ਅਗ਼ਵਾਕਾਰਾਂ ਨੇ ਥੋੜੀ ਦੂਰ ਜਾ ਕੇ ਬੱਚਿਆਂ ਨੂੰ ਛੱਡ ਦਿੱਤਾ। ਪੁਲਿਸ ਨੇ ਸੂਚਨਾ ਮਿਲਣ ‘ਤੇ ਘਟਨਾ ਸਥਾਨ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ, ਵਾਰਦਾਤ ਦੌਰਾਨ ਅਗ਼ਵਾ ਕਰਨ ਵਾਲੀ ਇੱਕ ਕਾਰ ਦੀ ਤਸਵੀਰ ਵੀ ਸਾਹਮਣੇ ਆਈ ਹੈ। ਰਜਨੀ ਨਾਂ ਦੀ ਮਹਿਲਾ ਨੇ ਦੱਸਿਆ ਕਿ ਕਾਰ ਦੇ ਵਿੱਚ ਕਾਫੀ ਸਾਰੇ ਬੱਚੇ ਸਨ। ਦੋ-ਤਿੰਨ ਬੱਚੇ ਅੱਗੇ ਬੈਠੇ ਸਨ ਤੇ ਬਾਕੀ ਪਿੱਛੇ, ਉਸੇ ਟਾਈਮ ਸਾਡੇ ਮਹੱਲੇ ਵਿੱਚ ਰੌਲਾ ਪੈ ਗਿਆ ਪਰੰਤੂ ਇਹ ਕਾਰ ਵਾਲੇ ਅੱਗੇ ਜਾ ਕੇ ਬੱਚਿਆਂ ਨੂੰ ਉਤਾਰ ਕੇ ਉਥੋਂ ਫਰਾਰ ਹੋ ਗਏ, ਸਾਨੂੰ ਕੋਈ ਪਤਾ ਨਹੀਂ ਕਿ ਬੰਦੇ ਕੌਣ ਸਨ।

Dastak Punjab
Author: Dastak Punjab

Leave a Comment