ISI ਦੇ ਇਸ਼ਾਰੇ ‘ਤੇ ਹੋਇਆ ਸੀ ਦੋ ਪੁਲਿਸ ਮੁਲਾਜ਼ਮਾਂ ਦਾ ਕਤਲ ! ਪੰਜਾਬ ਪੁਲਿਸ ਵੱਲੋ ਵੱਡੇ ਖੁਲਾਸਾ

ਗੁਰਦਾਸਪੁਰ ‘ਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿੱਚ ਪਾਕਿਸਤਾਨੀ ਕੁਨੈਕਸ਼ਨ ਸਾਹਮਣੇ ਆਇਆ ਹੈ। ਪੰਜਾਬ ਪੁਲਿਸ ਨੇ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਕਿ ਪੁਲਿਸ ਮੁਲਾਜ਼ਮਾਂ ਦਾ ਕਤਲ ਆਈਐਸਆਈ (ISI) ਦੇ ਇਸ਼ਾਰੇ ‘ਤੇ ਕੀਤਾ ਗਿਆ।

                                                             ਆਈਐਸਆਈ ਦੇ ਸੰਪਰਕ ‘ਚ ਸਨ ਮੁਲਜ਼ਮ

ਉਚ ਪੁਲਿਸ ਅਧਿਕਾਰੀਆਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਪਾਕਿਸਤਾਨ ਜਥੇਬੰਦੀ ਦੇ ਸੰਪਰਕ ‘ਚ ਸਨ। ਇਸਤੋਂ ਪਹਿਲਾਂ ਗੁਰਦਾਸਪੁਰ ਪੁਲਿਸ ਵੱਲੋਂ ਅੱਜ ਗੁਰਦਾਸਪੁਰ ਪੁਲਿਸ ਦੇ ਇੱਕ ਏਐਸਆਈ ਅਤੇ ਇੱਕ ਹੋਮਗਾਰਡ ਜਵਾਨ ਦੇ ਕਤਲ ਦੇ ਮੁਲਜ਼ਮਾਂ ਵਿੱਚੋਂ ਇੱਕ ਰਣਜੀਤ ਸਿੰਘ ਮੁੱਠਭੇੜ ਦੌਰਾਨ ਮਾਰਿਆ ਗਿਆ ਸੀ, ਜਦਕਿ ਉਸਦਾ ਦੂਜਾ ਸਾਥੀ, ਇੰਦਰਜੀਤ ਸਿੰਘ, ਫਰਾਰ ਹੋ ਗਿਆ। ਤੀਜਾ ਮੁਲਜ਼ਮ ਦਿਲਾਵਰ ਸਿੰਘ, ਪੁਲਿਸ ਹਿਰਾਸਤ ਵਿੱਚ ਹੈ।

                                                     ਪੈਸੇ ਦੇ ਲਾਲਚ ਕਾਰਣ ਕਤਲ ਦੀ ਸਾਜਿਸ਼ ਰਚੀ ਸੀ

ਡੀਆਈਜੀ ਸੰਦੀਪ ਗੋਇਲ ਨੇ ਦੱਸਿਆ ਕਿ ਮੁਕਾਬਲਾ ਸਵੇਰੇ 3 ਵਜੇ ਦੇ ਕਰੀਬ ਹੋਇਆ। ਪੁਲਿਸ ਨੇ ਰਣਜੀਤ ਨੂੰ ਗ੍ਰਿਫਤਾਰ ਕੀਤਾ ਅਤੇ ਫਿਰ ਉਸਨੂੰ ਹਥਿਆਰ ਬਰਾਮਦ ਕਰਨ ਲਈ ਲੈ ਗਈ, ਪਰ ਜਦੋਂ ਐਸਐਚਓ ਦੀ ਗੱਡੀ ਪਲਟ ਗਈ ਤਾਂ ਉਹ ਫਰਾਰ ਹੋ ਗਿਆ। ਫਿਰ ਸੀਆਈਏ ਟੀਮ ਨੇ ਉਸਨੂੰ ਪੁਰਾਣਾ ਸ਼ਾਲਾ ਖੇਤਰ ਵਿੱਚ ਘੇਰ ਲਿਆ।

ਪੁਲਿਸ ਨੂੰ ਦੇਖ ਕੇ, ਉਸਨੇ ਗੋਲੀਬਾਰੀ ਕੀਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਗੋਲੀਬਾਰੀ ਦੌਰਾਨ, ਰਣਜੀਤ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸਦੀ ਮੌਤ ਹੋ ਗਈ। ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਖੁਫੀਆ ਏਜੰਸੀ, ਆਈਐਸਆਈ ਨੇ ਉਨ੍ਹਾਂ ਨੂੰ ਪੈਸੇ ਦਾ ਲਾਲਚ ਦੇ ਕੇ ਕਤਲ ਦੀ ਸਾਜ਼ਿਸ਼ ਰਚੀ ਸੀ। ਤਿੰਨੇ ਮੁਲਜ਼ਮ ਰਣਜੀਤ ਸਿੰਘ, ਦਿਲਾਵਰ ਸਿੰਘ ਅਤੇ ਇੰਦਰਜੀਤ ਸਿੰਘ, ਪਾਕਿਸਤਾਨ ਵਿੱਚ ISI ਹੈਂਡਲਰਾਂ ਦੇ ਸੰਪਰਕ ਵਿੱਚ ਸਨ।

Dastak Punjab
Author: Dastak Punjab

Leave a Comment