ਗੈਂਗਸਟਰਾਂ ਕੋਲੋਂ ਮਿਲੀ ਧਮਕੀ ਵਿਚਾਲੇ ਗਾਇਕ ਜੋਰਡਨ ਸੰਧੂ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਲਈ ਵਾਪਸ

 

ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਜੋਰਡਨ ਸੰਧੂ ਦੀ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਹੀ ਗਾਇਕ ਜੋਰਡਨ ਸੰਧੂ ਨੂੰ ਗੈਂਗਸਟਰਾਂ ਕੋਲੋਂ ਧਮਕੀ ਵੀ ਹਾਸਿਲ ਹੋਈ ਹੈ, ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।

ਦੱਸ ਦਈਏ ਕਿ ਗੈਂਗਸਟਰਾਂ ਨੇ ਫੋਨ ਕਾਲ ਰਾਹੀਂ ਗਾਇਕ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਗੈਂਗਸਟਰਾਂ ਨੇ ਗਾਇਕ ਨੂੰ ਕਿਹਾ ਹੈ ਕਿ ਜਦੋਂ ਉਹ ਘਰੋਂ ਨਿਕਲੇਗਾ ਤਾਂ ਉਹ ਗੋਲੀ ਮਾਰ ਦੇਣਗੇ। ਇਸ ਧਮਕੀ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਗਾਇਕ ਦੀ ਸੁਰੱਖਿਆ ਨੂੰ ਵਾਪਸ ਲੈ ਲਿਆ ਹੈ।

Dastak Punjab
Author: Dastak Punjab

Leave a Comment